Pindan De Jaye Song Punjabi Lyrics Sajjan Adeeb


Song Credit

Singer – Sajjan Adeeb 
Writer –  Manwinder Maan   
Music –  Ellde Fazilka

It is a Punjabi single track .this song arrives in 2020.


Pindan De Jaye Song Punjabi Lyrics Sajjan Adeeb

Pindan De Jaye Song Punjabi Lyrics Sajjan Adeeb

Punjabi Language Lyrics

ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ, 
ਕਿੰਨੀਆਂ ਹੀ ਚਿੜੀਆਂ ਲੰਘ ਕੇ ਤੇਰੇ ਤੱਕ ਆਏ ਆ,

ਇੰਗਲਿਸ਼ ਵਿੱਚ ਕਹਿਣ ਦਸੰਬਰ,ਪੋਹ ਦਾ ਹੈ ਜਨਰ ਕੁੜੇ,
ਨਰਮੇ ਦੇ ਫੁੱਟਾਂ ਵਰਗੇ, ਸਾਉ ਤੇ ਨਰਮ ਕੁੜੇ, 
ਅੱਲੜੇ ਤੇਰੇ ਨੈਣਾਂ ਦੇ ਨਾਂ, ਆਉਣਾਂ ਅਸੀਂ ਮੇਚ ਕੁੜੇ,

ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, 
ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, 

ਨਾਂ ਹੀ ਕਦੇ ਰਹੇ ਬੱਲੀਏ, ਨਾਂ ਹੀ ਕਦੇ ਅੱਕੇ ਨੇ,
ਬੈਂਕਾਂ ਦੀਆਂ ਲਿਮਟਾਂ ਵਰਗੇ, ਆੜੀ ਪਰ ਪੱਕੇ ਨੇ,
ਬੈਂਕਾਂ ਦੀਆਂ ਲਿਮਟਾਂ ਵਾਲੇ, ਆੜੀ ਪਰ ਪੱਕੇ ਨੇ,

ਹੋਇਆ ਦੋ ਹਵਾ-ਪਿਆਜੀ ਤੜਕੇ ਤੱਕ ਮੁੜਦਾ ਨੀ,
ਕੀ ਤੋਂ ਕੀ ਬਣ ਜਾਂਦਾ,ਤੋੜੇ ਵਿੱਚ ਗੁੜ ਦਾ ਨੀ,

ਸੱਚੀ ਤੂੰ ਲੱਗਦੀ ਸਾਨੂੰ ਪਾਣੀ ਜਿਉ ਨਹਿਰੀ ਨੀ,
ਤੇਰੇ ਤੇ ਹੁਸ਼ਨ ਆ ਗਿਆ ਹਾਏ ਨੰਗੇ ਪੈਰੀਂ ਨੀ,
ਸਾਡੇ ਤੇ ਚੜੀ ਜਵਾਨੀ ਚੜਦਾ ਜਿਵੇਂ ਚੇਤ ਕੁੜੇ,

ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ,
ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, 

ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ,
ਨਲਕਿਆਂ ਦਾ ਪਾਣੀ ਇੱਥੇਂ ਸੌਂ ਜਾਂਦਾ ਰਾਤਾਂ ਨੂੰ,
ਨਲਕਿਆਂ ਦਾ ਪਾਣੀ ਇੱਥੇਂ ਸੌਂ ਜਾਂਦਾ ਰਾਤਾਂ ਨੂੰ,

ਖੁੱਲੀ ਹੋਈ ਪੁਸਤਕ ਵਰਗੇ, ਰੱਖਦੇ ਨਾ ਰਾਜ ਕੁੜੇ,
ਟੱਪ ਜਾਂਦੀ ਕੋਠੇਂ ਸਾਡੇ,ਹਾਸਿਆਂ ਦੀ ਵਾਜ ਕੁੜੇ,

ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀ,
ਸਾਡੇ ਇਥੇ ਟੌਹਰ ਹੁੰਦੀ ਆ, ਅੱਕਾਂ ਵਿੱਚ ਰਿੰਡਾ ਦੀ,
ਗੋਰਾ ਰੰਗ ਹੱਥ ਚੋਂ ਕਿਰਜੂ, ਕਿਰਦੀ ਜਿਵੇਂ ਰੇਤ ਕੁੜੇ

ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ,
ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, 

ਤਿਉ-ਤਿਉ ਹੈ ਗੂੜਾਂ ਹੁੰਦਾ ਢਾਲਦੀ ਜਿਉ ਸ਼ਾਮ ਕੂੜੇ,
ਸਾਰਸ ਦੀਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ,
ਸੋਹਣੇ ਤੇਰੇ ਹੱਥ ਵਰਗੇ ਚੜਦੇ ਦਿਨ ਸਾਰੇ ਨੇ,
ਇਸ਼ਕੇ ਦੀ ਅਸ਼ਲ ਕਮਾਈ ਸਜਣਾਂ ਦੇ ਲਾਰੇ ਨੇ,

ਦੱਸਦਾ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀ ਨੀ,
ਊ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀ ਨੀ,
ਪੱਥਰ ਤੇ ਲੀਕਾਂ ਹੁੰਦਾ ਮਿਟਦੇ ਨਾ ਲੇਖ ਕੁੜੇ,

ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ,
ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, 




Tags - punjabi song lyrics,senorita lyrics,bekhayali lyrics,azadi lyrics,teri mitti lyrics  

Post a comment

0 Comments